Tuesday 21 October 2008

ਦਿਲ ਦੇ ਗਹਿਰੇ ਦਰਦਾਂ ਨੂੰ ਕਿਸ ਦਰਦੀ ਨੂੰ ਖੋਲ ਸੁਣਾਵਾਂ
ਜਿਸ ਨੂੰ ਆਖਾਂ ਉਹੀ ਆਖੇ ਝੱਲਾ ਹੈ ਮਰ ਜਾਣਾ
ਐਵੇ ਸੱਚੇ ਇਸ਼ਕ ਦੀਆਂ ਗੱਲਾਂ ਏ ਚਾਉਂਦਾ ਕਰਨਾ
ਸੋਚ ਦਾ ਏ ਸੋਹਣੀ ਵਾਂਗਰ ,ਕੱਚੇ ਤੇ ਇਹ ਤਰਨਾ
04/1994

ਮਾਂਏ ਮੇਰਾ ਰਾਂਝਾ
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ
ਦੂਰ …. ਬੇਲਿਆਂ ਚੋਂ …..
,ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ

੧.ਰਾਂਝੇ ਨਾਲ ਮਾਂਏ ਮੇਰਾ ਉਮਰਾਂ ਦਾ ਸਾਕ਼ ਨੀ
ਕੀਤਾ ਮੈਂ ਪਿਆਰ ਮਾਂਏ ਰਾਂਝੇ ਨਾਲ ਪਾਕ਼ ਨੀ
ਪਤਾ ਕਰ ਵੰਝਲੀ ਨੇ ਸੁਰ ਕਿਉਂ ਨਹੀ ਲਾਇਆ.....
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ....

੨.ਮਾਂਏ ਮੇਰਾ ਰਾਂਝੇ ਵਾਝੋ ਪੱਲ ਨਹੀਓ ਬੀਤ ਦਾ
ਭੁਲਦਾ ਨਾ ਚੇਤਾ ਮੈਨੂੰ ਰਾਂਝੇ ਦੀ ਪਰੀਤ ਦਾ
ਘੱਲਕੇ ਸੁਨੇਹੜਾ ਪਤਾ ਕਰ ਕਿਉਂ ਨਹੀ ਆਇਆ
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ....

੩.ਸੂਰਜ ਵੀ ਮਾਂਏ ਹੁਣ ਲਹਿੰਦਾ-ਲਹਿੰਦਾ ਲਹਿ ਗਿਆ
ਰਾਂਝਾ ਨਹੀਓ ਆਇਆ ਮੈਨੂੰ ਡਰ ਜਹਿ ਪੈ ਗਿਆ
ਹੋ ਏ ਕੁਵੇਲਾ ਵੇਖ ਬੱਦਲ ਵੀ ਛਾਇਆ
ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ....
"ਦਲਜੀਤ ਹੰਸ" ਰਾਂਝਾ

ਸਾਜ਼ ਇਸ਼ਕ ਦਾ

'ਦਲਜੀਤ ਹੰਸ' ਰਾਂਝਾ
ਦਿਲ ਦੇ ਵਿਹੜੇ ਸਾਜ਼ ਇਸ਼ਕ ਦਾ
ਹੁਸਨ ਪਿਆ ਵਜਾਵੇ
ਕੋਮਲ ਬੁੱਲੀਆ ਹੇਕਾਂ ਲਾਵਣ
ਗ਼ਮ ਦਾ ਗੀਤ ਸੁਨਾਵੇ

ਚੁੱਪ ਦੇ ਗੀਤ ਚ'

"ਚੁੱਪ ਦੇ ਗੀਤ ਚ' ਰੱਬ ਦੇ ਸਾਹ
ਰੂਹ ਚ' ਡੁੱਬ ਕੇ ਹੇਕ ਤਾਂ ਲਾ"