Posts

Showing posts from October 12, 2008

ਜਦ ਦਾ ਮੈਂ ਸੋਚਿਆ ਭੁਲ ਜਾਵਾਂ

ਜਦ ਦਾ ਮੈਂ ਸੋਚਿਆ ਭੁਲ ਜਾਵਾਂ ਮੈਨੂੰ ਯਾਦ ਬਥੇਰਾ ਆਉਂਦੇ ਨੇ ਮੁੜ ਮੁੜ ਆਕੇ ਖ਼ਾਬਾਂ ਚ ਘੁੱਟ ਘੁੱਟ ਗੱਲ ਨਾਲ ਲਾਉਂਦੇ ਨੇ ..... ਰੋਜ਼ ਯਾਦ ਸਰਾਣੇ ਆ ਬਹਿੰਦੀ ਮੁੜ ਮੁੜ ਏਹੋ ਗੱਲ ਕਹਿੰਦੀ ਕੀ ਰੋਸਿਆਂ ਦੇ ਵਿਚ ਰਾਖਿਆ ਏ ਜਾਂ ਪੁੱਛ ਲੈ ਜਾ ਕੀ ਚਾਉਂਦੇ ਨੇ……..

ਕਾਹਤੋਂ ਦੂਰੀਆਂ ਤੂੰ ਪਾਈਆਂ ਚੰਨ ਵੇ

ਮਾਹੀਆ ਵੇ ਮਾਹੀਆ ਵੇ ਕਾਹਤੋਂ ਦੂਰੀਆਂ ਤੂੰ ਪਾਈਆਂ ਚੰਨ ਵੇ ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ ਲੋਕਾਂ ਕੀਤੀਆ ਬੁਰਾਈਆਂ ਚੰਨ ਵੇ ਪਈਆਂ ਜਦ ਤੋਂ ਜੁਦਾਈਆਂ ਚੰਨ ਵੇ ਮਾਹੀਆ ਵੇ ਮਾਹੀਆ ਵੇ - ਮਾਹੀਆ ਵੇ ਮਾਹੀਆ ਵੇ ***************** ਜੇ ਨਹੀ ਆਉਣਾ ਸੀ ਨਾ ਆਉਂਦਾ ਸਾਨੂੰ ਆਉਣ ਦੀ ਆਸ ਨਾ ਲਾਉਂਦਾ ਝੂਠੇ ਵਾਅਦੇ ਝੂਠੀਆਂ ਕਸਮਾਂ ਝੂਠਾ ਐਵੇ ਪਿਆਰ ਨਾ ਪਾਉਂਦਾ ਦਿਲ ਦਿੰਦਾ ਏ ਦੂਹਾਈਆਂ ਚੰਨ ਵੇ ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ ****************** ਹੰਝੂ ਹੋਕੇ ਨਾਲੇ ਹਾਵਾਂ ਤੈਨੂੰ ਦਿੰਦੇ ਯਾਰ ਦੂਆਂਵਾ ਸੋਹਣਿਆ ਸੱਜਣਾ ਹਰ ਗ਼ਮ ਕੋਲੋ ਦੂਰ ਰਵੇ ਤੇਰਾ ਪਰਛਾਵਾਂ ਡੰਗ ਦੀਆ ਤਨਹਾਈਆ ਚੰਨ ਵੇ ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ ************** cont. ਯਾਰ ਵਿਛੋੜਾ ਕੱਦ ਤੱਕ ਪਾਲਾ ਕਿਹਨੂੰ ਇਹ ਦਿਲ ਚੀਰ ਦਿਖਾਲਾ ਜੇ ਤੂੰ ਸੱਜਣਾ ਘਰ ਆ ਜਾਵੇਂ ਮੈਂ ਤਾ ਘਿਓ ਦੇ ਦੀਵੇ ਬਾਲਾ ਪੱਲੇ ਪਈਆਂ ਰੁਸਵਾਈਆ ...

ਇਹ ਦੁਨੀਆ ਕੋਈ ਹੋਰ ਪਿਆਰਿਆ

ਇਹ ਦੁਨੀਆ ਕੋਈ ਹੋਰ ਪਿਆਰਿਆ ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ ਸਾਧਾਂ ਦੀ ਏਥੇ ਕਦਰ ਨਾ ਕੋਈ, ਚੌਰਾਂ ਨੂੰ ਪੈਣ ਨਾ ਮੋਰ..... ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ ਮਰਿਆਂ ਦੇ ਨਾਂ ਤੇ ਏਥੇ ਲੰਗਰ ਲਾਵਣ ਵਾਲੇ ਬਹੁਤੇ , ਗਾਊ ਗਰੀਬ ਨੂੰ ਪੇੜੇ-ਝੇੜੇ ਦੇਵਣ ਵਾਲੇ ਬਹੁਤੇ, ਭੁੱਖਾ ਜੇ ਕੋਈ ਦਰ ਤੇ ਆਉਂਦਾ, ਖਾਲੀ ਦੇਵਣ ਤੋਰ.... ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ ਬਾਰੀਂ ਸਾਲੀਂ ਏਥੇ ਲੋਕੀ ਰੂੜੀ ਦੀ ਵੀ ਸੁਣ ਦੇ ਸੋ ਸਾਲੀਂ ਤਾਂ ਗੱਲ ਵੇ ਸੱਜਣਾ ਕੋਰੀ ਨਹੀੳ ਸੁਣ ਦੇ. ਨਾ ਮੈਂ ਚੋਧਰੀ ਨਾ ਮੈਂ ਲੰਬੜ , ਮੇਰਾ ਕੀ ਏ ਜੋਰ ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ ਨਾਨਕ ,ਬੁੱਲਾ ,ਵਾਰਸ ਸ਼ਾਹ, ਨਾ ਸ਼ਿਵ ਕੋਈ ਵਿੱਚ ਬਟਾਲੇ ਆਲਮ ,ਨੂਰ ਪੁਰੀ ਵੀ ਏਥੇ , ਪੀਤੇ ਘੁੱਟ ਕਸਾਲੇ ਯਮਲਾ ਤੇ ਗੁਰਦਾਸ ਨਾ ਮਾਵਾਂ , ਏਥੇ ਜੰਮ ਦੀਆਂ ਹੋਰ ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ ਰਾਂਝੇ ਨੂੰ ਏਥੇ ਹੀਰ ਨਾ ਮਿਲਦੀ, ਨਾ ਮਹੀਂਵਾਲ ਨੂੰ ਸੋਹਣੀ ਹੱਥੀਂ ਮਾਰ ਕੇ ਖ਼ੁਦ ਲਿਖ ਦਿੰਦੇ ਏਹ ਕਿਸਮਤ ਦੀ ਹੋਣੀ. ਕੈਦੋਂ ਵਰਗੇ ਦੇਣ ਹੀਰ ਨੂੰ ,ਸੈਦੇ ਦੇ ਨਾਲ ਤੋਰ ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ ਵੱਸਦੇ ਰਿਸ਼ਤੇ ਦੇਖ ਕੇ ਏਥੇ, ਹਰ ਕੋਈ ਤੋੜਣ ਵਾਲਾ, ਗੋਰੇ ਰੰਗਦੇ ਲੋਕਾਂ ਦੇ ਵੀ ,ਦਿਲ ਦਾ ਰੰਗ ...

ਉਹਨਾ ਪੁਛਿਆ ਨਾ ਹਾਲ

ਉਹਨਾ ਪੁਛਿਆ ਨਾ ਹਾਲ ਸਾਥੋਂ ਕਿਹਾ ਵੀ ਨਾ ਗਿਆ, ਇਹਨਾ ਅੱਖੀਆਂ ਤੋਂ ਰੋਣ ਵਾਝੋਂ ਰਿਹਾ ਵੀ ਨਾ ਗਿਆ. ਉਹਵੀ ਦੇਖਦਾ ਸੀ ਮੁੱਖ ,ਮੈਂ ਵੀ ਤੱਕਦੀ ਰਹੀ ਚਿਹਰਾ, ਹੋਵੇ ਅੱਖੀਆਂ ਤੋਂ ਉਹਲੇ ,ਇਹ ਸਹਿਆ ਵੀ ਨਾ ਗਿਆ, ਤਿੜੇ ਕੱਚ ਵਾਂਗ ਅੰਦਰੋਂ ਤਾ ਸੀਗੇ ਚੂਰ - ਚੂਰ ਉਹਦੇ ਹੋਂਸਲੇ ਲਈ , ਸਾਥੋਂ ਢਿਆ ਵੀ ਨਾ ਗਿਆ ਦਿਲ ਕਹਿਣਾ ਤਾਂ ਸੀ ਚਾਉਂਦਾ,ਸਭ ਗੀਲਹੇ ਰੋਸੇ ਉਹਨੂੰ, ਭੁੱਲ ਸਾਡੀ ਹੀ ਤਾਂ ਸੀ ,ਸਾਥੋਂ ਕਿਹਾ ਵੀ ਨਾ ਗਿਆ ਉਹ ਕਿਹੜੇ ਪੱਲ ਸੀਗੇ "ਦਲਜੀਤ " ਜਦੋਂ ਲਾਈਆਂ , ਸਾਨੂੰ ਸਮਝ ਨਾ ਆਇਆ, ਸਾਥੋਂ ਰਿਹਾ ਵੀ ਨਾ ਗਿਆ