Posts

  ਪਹਿਲਾਂ ਕਦੀ ਵੀ ਆਉਂਦਾ ਨਹੀਂ ਸੀ ,..... ਪਹਿਲਾਂ ਕਦੀ ਵੀ ਆਉਂਦਾ ਨਹੀਂ ਸੀ ਯਾਰ ਖ਼ਿਆਲ ਗ਼ਜ਼ਲ ਦਾ । ਤੇਰੇ ਪਿਆਰ ਵਿਛੋੜੇ ਦਿੱਤਾ ਦਰਦ ਉਛਾਲ ਗ਼ਜ਼ਲ ਦਾ । ਸੋਚ ਫ਼ਿਕਰ ਦੇ ਬਾਗ਼ੇ ਜਿਸ ਨੇ ਕੱਲ੍ਹ ਸੀ ਚੁੰਗੀਆਂ ਭਰੀਆਂ, ਅੱਜ ਦਿਲਾਂ ਦੀ ਰੌਣਕ ਬਣਿਆ ਸ਼ੋਖ਼ ਗ਼ਜ਼ਾਲ ਗ਼ਜ਼ਲ ਦਾ । ਮਾਂ ਨੂੰ ਨਿੰਦਨ ਵਾਲਿਆਂ ਦਿੱਤੇ ਜਦੋਂ ਜਵਾਬ ਗ਼ਜ਼ਲ ਦੇ, ਮੈਨੂੰ ਮਾਂ ਦੀ ਖ਼ਾਤਰ ਕਰਨਾ ਪਿਆ ਸਵਾਲ ਗ਼ਜ਼ਲ ਦਾ । ਆਉ ਮੇਰਿਉ ਜੁੱਟੋ, ਸ਼ਾਇਰੋ ਰਲ-ਮਿਲ ਚਾਰਾ ਕਰੀਏ, ਦੇਸ ਪੰਜਾਬ ਪਿਆਰੇ ਵਿੱਚੋਂ ਮੁੱਕੇ ਕਾਲ ਗ਼ਜ਼ਲ ਦਾ । ਹੋਸ਼ ਮੰਦਾਂ ਦੀ ਪਰ੍ਹਿਆ ਬਹਿ ਕੇ ਬੋਲਣ ਦਾ ਚੱਜ ਆਇਆ, ਦਿੱਤਾ ਸੁਘੜ ਸਿਆਣੇ ਸਾਕੀ ਜਾਮ ਪਿਆਲ ਗ਼ਜ਼ਲ ਦਾ । ਨੰਗੇ ਪੈਰ ਹਿਆਤੀ ਸਾਰੀ ਥਲ ਸਮੁੰਦਰ ਗਾਹੀਏ, ਸ਼ਾਇਦ ਫੇਰ ਹਿਸਾਬੇ ਆਵੇ ਬਹਿਰ ਪਤਾਲ ਗ਼ਜ਼ਲ ਦਾ । ਸੋਹਣੇ ਸੋਹਣੇ ਨਕਸ਼ ਬਣਾ ਤੂੰ 'ਸ਼ਾਕਿਰ' ਦਿਲ ਦੀ ਰੱਤੋਂ, ਵੇਹੰਦਾ ਰਹੇਗਾ ਆਪ ਜ਼ਮਾਨਾ ਐਬ ਕਮਾਲ ਗ਼ਜ਼ਲ ਦਾ । ਸ਼ੇਖ਼ ਮੁਹੰਮਦ ਸ਼ਾਕਿਰ, ਕਲਮੀ ਨਾਂ-'ਸ਼ਾਕਿਰ ਸਰਵਰੀ',
  ਅਲਫ਼ ਅੱਵਲ ਅਪਣਾ ਆਪ ਪਛਾਣੇਂ ਤਾਂ ਤੂੰ ਭੇਦ ਅਲਾ ਦਾ ਜਾਣੇਂ ਆਲਮ ਫ਼ਾਜ਼ਲ ਕਹਿਣ ਸਿਆਣੇਂ           ਪੜ੍ਹ "ਨਹਨੁ ਅਕਰਬ" ਆਇਤ ਰਬਾਣੀਂ           ਸ਼ਾਹ ਰਗ ਥੀਂ ਰਬ ਨੇੜੇ ਜਾਣੀਂ ਬੇ ਬਹਿਰ ਅਮੀਕ ਵਜੂਦ ਬਣਾਵੇਂ ਹੋ ਮਰ ਜੀਵੜਾ ਟੁਬਕੀ ਲਾਵੇਂ ਮਨ ਮੋਤੀ ਕਢ ਬਾਹਰ ਲਿਆਵੇਂ           ਵਾਂਗ ਜਵਾਹਰੀ ਦਮਕ ਪਛਾਣੀਂ           ਸ਼ਾਹ ਰਗ ਥੀਂ ਰਬ ਨੇੜੇ ਜਾਣੀਂ     ****  ਉਮਰ ਬਖ਼ਸ਼ ਦਰਵੇਸ਼

ਆਜਾ ਵੇ ਸ਼ਾਮਾ ਪੈ ਗਈਆਂ

ਦਿਲ ਦੇ ਬਨੇਰੇ ਖੜੀ ਉਡੀਕਾਂ, , ਥੱਕ ਗਈ ਪੁੱਛ-ਪੁੱਛ ਰਾਈਆਂ ਮੁੜਨੇ ਵਾਲੇ ਘਰ ਨੂੰ ਆ ਗਏ , ਤੂੰ ਕਿਧਰੇ ਮੇਰੇ ਸਾਈਆਂ ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ ਪਾ ਕੇ ਮੁਹੱਬਤ ਦੀ ਰੀਤ ਤੂ ਸੱਜਣਾ , ਭੁੱਲ ਕੇ ਬਹਿ ਗਿਆ ਮੀਤ ਤੂ ਸੱਜਣਾ ਚਾਉਣ ਵਾਲਿਆਂ ਕੀ ਕੀ ਚਾਹਿਆ , ਸਾਨੂੰ ਤੇਰੀ ਪ੍ਰੀਤ ਵੇ ਸੱਜਣਾ ਪੰਛੀ ਮੁੜ‌ ਮੁੜ ਦੇਸ ਨੂੰ ਆਉਂਦੇ , ਤੂੰ ਕਿਹੜੇ ਪ੍ਰਦੇਸ ਵੇ ਸਾਈਂਆਂ ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ ਦਿਨ ਵੀ ਲੱਗਣ ਤੇਰੇ ਬਾਝ ਹਨੇਰੇ , ਜਿੰਦ ਨੂੰ ਲਾਗਿਆਂ ਕਿਹੜੇ – ਝੇੜੇ ਮੌਤ ਚੰਗੀ ਏਸ ਜੀਣੇ ਨਾਲੋਂ , ਗ਼ਮ ਨਾ ਜਾਂਦੇ ਹੋਰ ਸਹੇੜੇ ਸਾਡਾ ਮਰਨਾ ਜੀਣਾ ਬਣ ਜਾਏ , ਤੂੰ ਪਾਵੇਂ ਜੇ ਖੇ਼ਸ ਵੇ ਸਾਈਂਆਂ ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ ਅੱਜ ਰਾਂਝਿਆ ਜੇ ਗੱਲ ਨਾ ਗੌਲੀ , ਭਲ੍ ਕੇ ਖੇੜਿਆਂ ਲੈ ਜਾਣੀ ਡੋਲੀ ਹਸ਼ਰ ਦਿਹਾੜੇ ਕੌਣ ਮਿਲੇ ਫਿਰ , ਐਵੇ ਲੋਕੀ ਮਾਰਨ ਬੋਲੀ ਮੰਨਿਆ ਚੋਧਰੀ ਤਖ਼ਤ ਹਜ਼ਾਰੇ ਦਾ , ਆਜਾ ਬਦਲ ਲੈ ਭੇਸ ਵੇ ਸਾਈਂਆਂ ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ ਦਿਨ ਢਲਦਾ ਦੇਖ ਦਿਲ ਪਿਆ ਡਰਦਾ , ਖ਼ਬਰੇ ਕਿਉਂ ਜੀ ਰੋਣ ਨੂੰ ਕਰਦਾ ਇਉਂ ਲੱਗੇ ਜਿਉਂ ਚੇਤ ਮਹੀਨੇ , ਪੱਕੀ ਫਸਲੇ ਮੀਂਹ ਪਿਆ ਵਰਦਾ ਜਿਉਂਦੇ ਜੀ ਸਭ ...
ਦਿਲ ਦੇ ਗਹਿਰੇ ਦਰਦਾਂ ਨੂੰ ਕਿਸ ਦਰਦੀ ਨੂੰ ਖੋਲ ਸੁਣਾਵਾਂ ਜਿਸ ਨੂੰ ਆਖਾਂ ਉਹੀ ਆਖੇ ਝੱਲਾ ਹੈ ਮਰ ਜਾਣਾ ਐਵੇ ਸੱਚੇ ਇਸ਼ਕ ਦੀਆਂ ਗੱਲਾਂ ਏ ਚਾਉਂਦਾ ਕਰਨਾ ਸੋਚ ਦਾ ਏ ਸੋਹਣੀ ਵਾਂਗਰ ,ਕੱਚੇ ਤੇ ਇਹ ਤਰਨਾ 04/1994 ਮਾਂਏ ਮੇਰਾ ਰਾਂਝਾ ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ ਦੂਰ …. ਬੇਲਿਆਂ ਚੋਂ ….. ,ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ ੧.ਰਾਂਝੇ ਨਾਲ ਮਾਂਏ ਮੇਰਾ ਉਮਰਾਂ ਦਾ ਸਾਕ਼ ਨੀ ਕੀਤਾ ਮੈਂ ਪਿਆਰ ਮਾਂਏ ਰਾਂਝੇ ਨਾਲ ਪਾਕ਼ ਨੀ ਪਤਾ ਕਰ ਵੰਝਲੀ ਨੇ ਸੁਰ ਕਿਉਂ ਨਹੀ ਲਾਇਆ..... ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ.... ੨.ਮਾਂਏ ਮੇਰਾ ਰਾਂਝੇ ਵਾਝੋ ਪੱਲ ਨਹੀਓ ਬੀਤ ਦਾ ਭੁਲਦਾ ਨਾ ਚੇਤਾ ਮੈਨੂੰ ਰਾਂਝੇ ਦੀ ਪਰੀਤ ਦਾ ਘੱਲਕੇ ਸੁਨੇਹੜਾ ਪਤਾ ਕਰ ਕਿਉਂ ਨਹੀ ਆਇਆ ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ.... ੩.ਸੂਰਜ ਵੀ ਮਾਂਏ ਹੁਣ ਲਹਿੰਦਾ-ਲਹਿੰਦਾ ਲਹਿ ਗਿਆ ਰਾਂਝਾ ਨਹੀਓ ਆਇਆ ਮੈਨੂੰ ਡਰ ਜਹਿ ਪੈ ਗਿਆ ਹੋ ਏ ਕੁਵੇਲਾ ਵੇਖ ਬੱਦਲ ਵੀ ਛਾਇਆ ਮਾਂਏ ਮੇਰਾ ਰਾਂਝਾ ਕਿਉਂ ਨਹੀ ਆਇਆ.... "ਦਲਜੀਤ ਹੰਸ" ਰਾਂਝਾ

ਸਾਜ਼ ਇਸ਼ਕ ਦਾ

'ਦਲਜੀਤ ਹੰਸ' ਰਾਂਝਾ ਦਿਲ ਦੇ ਵਿਹੜੇ ਸਾਜ਼ ਇਸ਼ਕ ਦਾ ਹੁਸਨ ਪਿਆ ਵਜਾਵੇ ਕੋਮਲ ਬੁੱਲੀਆ ਹੇਕਾਂ ਲਾਵਣ ਗ਼ਮ ਦਾ ਗੀਤ ਸੁਨਾਵੇ

ਚੁੱਪ ਦੇ ਗੀਤ ਚ'

" ਚੁੱਪ ਦੇ ਗੀਤ ਚ' ਰੱਬ ਦੇ ਸਾਹ ਰੂਹ ਚ' ਡੁੱਬ ਕੇ ਹੇਕ ਤਾਂ ਲਾ "

ਜਦ ਦਾ ਮੈਂ ਸੋਚਿਆ ਭੁਲ ਜਾਵਾਂ

ਜਦ ਦਾ ਮੈਂ ਸੋਚਿਆ ਭੁਲ ਜਾਵਾਂ ਮੈਨੂੰ ਯਾਦ ਬਥੇਰਾ ਆਉਂਦੇ ਨੇ ਮੁੜ ਮੁੜ ਆਕੇ ਖ਼ਾਬਾਂ ਚ ਘੁੱਟ ਘੁੱਟ ਗੱਲ ਨਾਲ ਲਾਉਂਦੇ ਨੇ ..... ਰੋਜ਼ ਯਾਦ ਸਰਾਣੇ ਆ ਬਹਿੰਦੀ ਮੁੜ ਮੁੜ ਏਹੋ ਗੱਲ ਕਹਿੰਦੀ ਕੀ ਰੋਸਿਆਂ ਦੇ ਵਿਚ ਰਾਖਿਆ ਏ ਜਾਂ ਪੁੱਛ ਲੈ ਜਾ ਕੀ ਚਾਉਂਦੇ ਨੇ……..