ਇਹ ਦੁਨੀਆ ਕੋਈ ਹੋਰ ਪਿਆਰਿਆ ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ ਸਾਧਾਂ ਦੀ ਏਥੇ ਕਦਰ ਨਾ ਕੋਈ, ਚੌਰਾਂ ਨੂੰ ਪੈਣ ਨਾ ਮੋਰ..... ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ ਮਰਿਆਂ ਦੇ ਨਾਂ ਤੇ ਏਥੇ ਲੰਗਰ ਲਾਵਣ ਵਾਲੇ ਬਹੁਤੇ , ਗਾਊ ਗਰੀਬ ਨੂੰ ਪੇੜੇ-ਝੇੜੇ ਦੇਵਣ ਵਾਲੇ ਬਹੁਤੇ, ਭੁੱਖਾ ਜੇ ਕੋਈ ਦਰ ਤੇ ਆਉਂਦਾ, ਖਾਲੀ ਦੇਵਣ ਤੋਰ.... ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ ਬਾਰੀਂ ਸਾਲੀਂ ਏਥੇ ਲੋਕੀ ਰੂੜੀ ਦੀ ਵੀ ਸੁਣ ਦੇ ਸੋ ਸਾਲੀਂ ਤਾਂ ਗੱਲ ਵੇ ਸੱਜਣਾ ਕੋਰੀ ਨਹੀੳ ਸੁਣ ਦੇ. ਨਾ ਮੈਂ ਚੋਧਰੀ ਨਾ ਮੈਂ ਲੰਬੜ , ਮੇਰਾ ਕੀ ਏ ਜੋਰ ਇਹ ਦੁਨੀਆ ਕੋਈ ਹੋਰ ਪਿਆਰਿਆ, ਇਹ ਦੁਨੀਆ ਕੋਈ ਹੋਰ ਨਾਨਕ ,ਬੁੱਲਾ ,ਵਾਰਸ ਸ਼ਾਹ, ਨਾ ਸ਼ਿਵ ਕੋਈ ਵਿੱਚ ਬਟਾਲੇ ਆਲਮ ,ਨੂਰ ਪੁਰੀ ਵੀ ਏਥੇ , ਪੀਤੇ ਘੁੱਟ ਕਸਾਲੇ ਯਮਲਾ ਤੇ ਗੁਰਦਾਸ ਨਾ ਮਾਵਾਂ , ਏਥੇ ਜੰਮ ਦੀਆਂ ਹੋਰ ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ ਰਾਂਝੇ ਨੂੰ ਏਥੇ ਹੀਰ ਨਾ ਮਿਲਦੀ, ਨਾ ਮਹੀਂਵਾਲ ਨੂੰ ਸੋਹਣੀ ਹੱਥੀਂ ਮਾਰ ਕੇ ਖ਼ੁਦ ਲਿਖ ਦਿੰਦੇ ਏਹ ਕਿਸਮਤ ਦੀ ਹੋਣੀ. ਕੈਦੋਂ ਵਰਗੇ ਦੇਣ ਹੀਰ ਨੂੰ ,ਸੈਦੇ ਦੇ ਨਾਲ ਤੋਰ ਇਹ ਦੁਨੀਆ ਕੋਈ ਹੋਰ ਪਿਆਰਿਆ ,ਇਹ ਦੁਨੀਆ ਕੋਈ ਹੋਰ ਵੱਸਦੇ ਰਿਸ਼ਤੇ ਦੇਖ ਕੇ ਏਥੇ, ਹਰ ਕੋਈ ਤੋੜਣ ਵਾਲਾ, ਗੋਰੇ ਰੰਗਦੇ ਲੋਕਾਂ ਦੇ ਵੀ ,ਦਿਲ ਦਾ ਰੰਗ ...
Comments