ਪਹਿਲਾਂ ਕਦੀ ਵੀ ਆਉਂਦਾ ਨਹੀਂ ਸੀ ,..... ਪਹਿਲਾਂ ਕਦੀ ਵੀ ਆਉਂਦਾ ਨਹੀਂ ਸੀ ਯਾਰ ਖ਼ਿਆਲ ਗ਼ਜ਼ਲ ਦਾ । ਤੇਰੇ ਪਿਆਰ ਵਿਛੋੜੇ ਦਿੱਤਾ ਦਰਦ ਉਛਾਲ ਗ਼ਜ਼ਲ ਦਾ । ਸੋਚ ਫ਼ਿਕਰ ਦੇ ਬਾਗ਼ੇ ਜਿਸ ਨੇ ਕੱਲ੍ਹ ਸੀ ਚੁੰਗੀਆਂ ਭਰੀਆਂ, ਅੱਜ ਦਿਲਾਂ ਦੀ ਰੌਣਕ ਬਣਿਆ ਸ਼ੋਖ਼ ਗ਼ਜ਼ਾਲ ਗ਼ਜ਼ਲ ਦਾ । ਮਾਂ ਨੂੰ ਨਿੰਦਨ ਵਾਲਿਆਂ ਦਿੱਤੇ ਜਦੋਂ ਜਵਾਬ ਗ਼ਜ਼ਲ ਦੇ, ਮੈਨੂੰ ਮਾਂ ਦੀ ਖ਼ਾਤਰ ਕਰਨਾ ਪਿਆ ਸਵਾਲ ਗ਼ਜ਼ਲ ਦਾ । ਆਉ ਮੇਰਿਉ ਜੁੱਟੋ, ਸ਼ਾਇਰੋ ਰਲ-ਮਿਲ ਚਾਰਾ ਕਰੀਏ, ਦੇਸ ਪੰਜਾਬ ਪਿਆਰੇ ਵਿੱਚੋਂ ਮੁੱਕੇ ਕਾਲ ਗ਼ਜ਼ਲ ਦਾ । ਹੋਸ਼ ਮੰਦਾਂ ਦੀ ਪਰ੍ਹਿਆ ਬਹਿ ਕੇ ਬੋਲਣ ਦਾ ਚੱਜ ਆਇਆ, ਦਿੱਤਾ ਸੁਘੜ ਸਿਆਣੇ ਸਾਕੀ ਜਾਮ ਪਿਆਲ ਗ਼ਜ਼ਲ ਦਾ । ਨੰਗੇ ਪੈਰ ਹਿਆਤੀ ਸਾਰੀ ਥਲ ਸਮੁੰਦਰ ਗਾਹੀਏ, ਸ਼ਾਇਦ ਫੇਰ ਹਿਸਾਬੇ ਆਵੇ ਬਹਿਰ ਪਤਾਲ ਗ਼ਜ਼ਲ ਦਾ । ਸੋਹਣੇ ਸੋਹਣੇ ਨਕਸ਼ ਬਣਾ ਤੂੰ 'ਸ਼ਾਕਿਰ' ਦਿਲ ਦੀ ਰੱਤੋਂ, ਵੇਹੰਦਾ ਰਹੇਗਾ ਆਪ ਜ਼ਮਾਨਾ ਐਬ ਕਮਾਲ ਗ਼ਜ਼ਲ ਦਾ । ਸ਼ੇਖ਼ ਮੁਹੰਮਦ ਸ਼ਾਕਿਰ, ਕਲਮੀ ਨਾਂ-'ਸ਼ਾਕਿਰ ਸਰਵਰੀ',
Posts
Showing posts from 2025