Saturday, 18 October 2008

ਉਹਨਾ ਪੁਛਿਆ ਨਾ ਹਾਲ

ਉਹਨਾ ਪੁਛਿਆ ਨਾ ਹਾਲ ਸਾਥੋਂ ਕਿਹਾ ਵੀ ਨਾ ਗਿਆ,
ਇਹਨਾ ਅੱਖੀਆਂ ਤੋਂ ਰੋਣ ਵਾਝੋਂ ਰਿਹਾ ਵੀ ਨਾ ਗਿਆ.

ਉਹਵੀ ਦੇਖਦਾ ਸੀ ਮੁੱਖ ,ਮੈਂ ਵੀ ਤੱਕਦੀ ਰਹੀ ਚਿਹਰਾ,
ਹੋਵੇ ਅੱਖੀਆਂ ਤੋਂ ਉਹਲੇ ,ਇਹ ਸਹਿਆ ਵੀ ਨਾ ਗਿਆ,

ਤਿੜੇ ਕੱਚ ਵਾਂਗ ਅੰਦਰੋਂ ਤਾ ਸੀਗੇ ਚੂਰ - ਚੂਰ
ਉਹਦੇ ਹੋਂਸਲੇ ਲਈ , ਸਾਥੋਂ ਢਿਆ ਵੀ ਨਾ ਗਿਆ

ਦਿਲ ਕਹਿਣਾ ਤਾਂ ਸੀ ਚਾਉਂਦਾ,ਸਭ ਗੀਲਹੇ ਰੋਸੇ ਉਹਨੂੰ,
ਭੁੱਲ ਸਾਡੀ ਹੀ ਤਾਂ ਸੀ ,ਸਾਥੋਂ ਕਿਹਾ ਵੀ ਨਾ ਗਿਆ

ਉਹ ਕਿਹੜੇ ਪੱਲ ਸੀਗੇ "ਦਲਜੀਤ " ਜਦੋਂ ਲਾਈਆਂ ,
ਸਾਨੂੰ ਸਮਝ ਨਾ ਆਇਆ, ਸਾਥੋਂ ਰਿਹਾ ਵੀ ਨਾ ਗਿਆ

No comments: