ਮਾਹੀਆ ਵੇ ਮਾਹੀਆ ਵੇ
ਕਾਹਤੋਂ ਦੂਰੀਆਂ ਤੂੰ ਪਾਈਆਂ ਚੰਨ ਵੇ
ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ
             ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ
ਲੋਕਾਂ ਕੀਤੀਆ ਬੁਰਾਈਆਂ ਚੰਨ ਵੇ
ਪਈਆਂ ਜਦ ਤੋਂ ਜੁਦਾਈਆਂ ਚੰਨ ਵੇ
            ਮਾਹੀਆ ਵੇ ਮਾਹੀਆ ਵੇ - ਮਾਹੀਆ ਵੇ ਮਾਹੀਆ ਵੇ
                             *****************
ਜੇ ਨਹੀ ਆਉਣਾ ਸੀ ਨਾ ਆਉਂਦਾ 
 ਸਾਨੂੰ ਆਉਣ ਦੀ ਆਸ ਨਾ ਲਾਉਂਦਾ
               ਝੂਠੇ ਵਾਅਦੇ ਝੂਠੀਆਂ ਕਸਮਾਂ
               ਝੂਠਾ ਐਵੇ ਪਿਆਰ ਨਾ ਪਾਉਂਦਾ
ਦਿਲ ਦਿੰਦਾ ਏ ਦੂਹਾਈਆਂ ਚੰਨ ਵੇ
ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ
             ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ
                            ****************** 
                
ਹੰਝੂ ਹੋਕੇ ਨਾਲੇ ਹਾਵਾਂ
ਤੈਨੂੰ ਦਿੰਦੇ ਯਾਰ ਦੂਆਂਵਾ
                ਸੋਹਣਿਆ ਸੱਜਣਾ ਹਰ ਗ਼ਮ ਕੋਲੋ
                ਦੂਰ ਰਵੇ ਤੇਰਾ ਪਰਛਾਵਾਂ
ਡੰਗ ਦੀਆ ਤਨਹਾਈਆ ਚੰਨ ਵੇ
ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ
             ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ
                                     **************   cont.
ਯਾਰ ਵਿਛੋੜਾ ਕੱਦ ਤੱਕ ਪਾਲਾ
ਕਿਹਨੂੰ ਇਹ ਦਿਲ ਚੀਰ ਦਿਖਾਲਾ
              ਜੇ ਤੂੰ ਸੱਜਣਾ ਘਰ ਆ ਜਾਵੇਂ
              ਮੈਂ ਤਾ ਘਿਓ ਦੇ ਦੀਵੇ ਬਾਲਾ
ਪੱਲੇ ਪਈਆਂ ਰੁਸਵਾਈਆ ਚੰਨ ਵੇ
ਨਾ ਤੂੰ ਲੱਗੀਆ ਨਿਭਾਈਆਂ ਚੰਨ ਵੇ
             ਮਾਹੀਆ ਵੇ ਮਾਹੀਆ ਵੇ -ਮਾਹੀਆ ਵੇ ਮਾਹੀਆ ਵੇ
Saturday, 18 October 2008
Subscribe to:
Post Comments (Atom)

No comments:
Post a Comment